1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਨੇ ’ਕੱਟੜਪੰਥੀ’ ਇਜ਼ਰਾਈਲੀ ਵਸਨੀਕਾਂ ’ਤੇ ਪਾਬੰਦੀ ਲਗਾਈ

ਪਾਬੰਦੀ ਸਪਸ਼ਟ ਸੰਦੇਸ਼ ਹੈ ਕਿ ਕੱਟੜਪੰਥੀ ਵਸਨੀਕਾਂ ਵੱਲੋਂ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ: ਮੰਤਰੀ

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ 18 ਮਾਰਚ 2024 ਨੂੰ ਔਟਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ 18 ਮਾਰਚ 2024 ਨੂੰ ਔਟਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਤਸਵੀਰ: (Spencer Colby/Canadian Press)

RCI

ਗਲੋਬਲ ਅਫੇਅਰਜ਼ ਕੈਨੇਡਾ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ ਵੈਸਟ ਬੈਂਕ ਵਿਚ ਕੱਟੜਪੰਥੀ ਇਜ਼ਰਾਇਲੀ ਵਸਨੀਕਾਂ (settlers) ‘ਤੇ ਪਾਬੰਦੀ ਲਗਾ ਰਿਹਾ ਹੈ।

ਗਲੋਬਲ ਅਫ਼ੇਅਰਜ਼ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ, ਇਹ ਪਾਬੰਦੀਆਂ ਵੈਸਟ ਬੈਂਕ ਵਿੱਚ ਫਲਸਤੀਨੀ ਨਾਗਰਿਕਾਂ ਅਤੇ ਉਨ੍ਹਾਂ ਦੀ ਸੰਪਤੀ ਦੇ ਵਿਰੁੱਧ ਹਿੰਸਕ ਅਤੇ ਅਸਥਿਰਤਾ ਲਿਆਉਣ ਵਾਲੀਆਂ ਕਾਰਵਾਈਆਂ ਕਾਰਨ ਹੋਈ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੀ ਗੰਭੀਰ ਉਲੰਘਣਾ ਦਾ ਜਵਾਬ ਹਨ

ਕੈਨੇਡਾ ਚਾਰ ਲੋਕਾਂ, ਡੇਵਿਡ ਚਾਈ ਚਸਦਾਈ, ਯਿਨਨ ਲੇਵੀ, ਜ਼ਵੀ ਬਾਰ ਯੋਸੇਫ ਅਤੇ ਮੋਸ਼ੇ ਸ਼ਰਵਿਤ, ‘ਤੇ ਪਾਬੰਦੀ ਲਗਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਕਿ ਇਹਨਾਂ ਚਾਰਾਂ ਨੇ ਫਲਸਤੀਨੀ ਨਾਗਰਿਕਾਂ ਅਤੇ ਉਨ੍ਹਾਂ ਦੀ ਸੰਪਤੀ ਵਿਰੁੱਧ ਹਿੰਸਾ ਕੀਤੀ ਹੈ।

ਇਹ ਚਾਰ ਵਿਅਕਤੀ ਉਨ੍ਹਾਂ ਅੱਠ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਉੱਪਰ ਅਮਰੀਕਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਪਾਬੰਦੀ ਲਗਾਈ ਸੀ। ਕੈਨੇਡਾ ਦੀਆਂ ਪਾਬੰਦੀਆਂ ਦੀ ਖ਼ਬਰ ਵਿਦੇਸ਼ ਮੰਤਰੀ ਮੈਲੇਨੀ ਜੋਲੀ ਵੱਲੋਂ ਕੁਝ ਮਹੀਨੇ ਪਹਿਲਾਂ ਪਾਬੰਦੀਆਂ ਲਾਉਣ ਦੀ ਗੱਲ ਕਹੇ ਜਾਣ ਤੋਂ ਬਾਅਦ ਆਈ ਹੈ।

ਜੋਲੀ ਨੇ ਇੱਕ ਬਿਆਨ ਵਿਚ ਕਿਹਾ, ਇਹਨਾਂ ਉਪਾਵਾਂ ਨਾਲ, ਅਸੀਂ ਇੱਕ ਸਪੱਸ਼ਟ ਸੰਦੇਸ਼ ਭੇਜ ਰਹੇ ਹਾਂ ਕਿ ਕੱਟੜਪੰਥੀ ਵਸਨੀਕਾਂ ਵੱਲੋਂ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ ਅਤੇ ਅਜਿਹੀ ਹਿੰਸਾ ਦੇ ਦੋਸ਼ੀਆਂ ਨੂੰ ਨਤੀਜੇ ਭੁਗਤਣੇ ਪੈਣਗੇ

ਸੰਯੁਕਤ ਰਾਸ਼ਟਰ ਨੇ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਫਲਸਤੀਨੀ ਖੇਤਰਾਂ ਵਿੱਚ ਇਜ਼ਰਾਈਲੀ ਵਸਨੀਕਾਂ ਵੱਲੋਂ ਕੀਤੇ ਹਮਲਿਆਂ ਵਿੱਚ ਵਾਧਾ ਰਿਪੋਰਟ ਕੀਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ